ਕੀ ਤੁਹਾਨੂੰ ਡਾਇਬੀਟੀਜ਼ ਹੈ?
ਹਾਂ ਨਹੀਂ
ਕੀ ਤੁਸੀਂ ਜਾਣਦੇ ਹੋ?
ਡਾਇਬੀਟੀਜ਼ ਇਕ ਅਜਿਹੀ ਬੀਮਾਰੀ ਹੈ ਜੋ ਸਰੀਰ ਵਿੱਚ ਇਨਸੁਲਿਨ ਦੀ ਕਮੀ ਕਾਰਣ ਹੁੰਦੀ ਹੈ ਜਾਂ ਸਰੀਰ ਦੀ ਇਨਸੁਲਿਨ ਦੀਆਂ ਸਾਧਾਰਨ ਮਾਤਰਾਵਾਂ ਨੂੰ ਸਹੀ ਤਰੀਕੇ ਵਿੱਚ ਵਰਤਣ ਦੀ ਅਯੋਗਤਾ ਕਾਰਣ ਹੁੰਦੀ ਹੈ। ਇਨਸੁਲਿਨ ਖੂਨ ਵਿੱਚ ਗਲੂਕੋਜ਼ (ਸ਼ੂਗਰ) ਦੇ ਪੱਧਰ ਨੂੰ ਨਿਯੰਤ੍ਰਿਤ ਕਰਨ ਵਿੱਚ ਮਦਦ ਕਰਦੀ ਹੈ।.ਕੀ ਤੁਹਾਨੂੰ ਡਾਇਬੀਟੀਜ਼ ਹੈ
- ਡਾਇਬੀਟੀਜ਼ ਗੁਰਦੇ ਦੀ ਬੀਮਾਰੀ ਦਾ ਇਕ ਮੁੱਖ ਕਾਰਣ ਹੈ। ਬਲੱਡ ਸ਼ੂਗਰ ਦੇ ਅਨਿਯੰਤ੍ਰਿਤ ਪੱਧਰ ਤੁਹਾਡੇ ਗੁਰਦਿਆਂ ਦੇ ਫਿਲਟਰ ਕਰਨ ਦੀ ਨਾਜ਼ੁਕ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ।.
- ਜੇ ਤੁਹਾਨੂੰ ਡਾਇਬੀਟੀਜ਼ ਹੈ ਤਾਂ ਤੁਹਾਡੇ ਲਈ ਆਪਣੇ ਬਲੱਡ ਸ਼ੂਗਰ ਪੱਧਰਾਂ ਨੂੰ ਨਿਯੰਤ੍ਰਣ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ।.
- ਅਜਿਹੀ ਜੀਵਨ-ਸ਼ੈਲੀ ਜੋ ਨੁਸਖੇ ਮੁਤਾਬਕ ਦਵਾਈਆਂ ਨੂੰ ਲੈਣ, ਨਿਯਮਿਤ ਕਸਰਤ ਅਤੇ ਸਿਹਤਮੰਦ ਭੋਜਨ ਖਾਣ ਦੀ ਯੋਜਨਾ ਦਾ ਪਾਲਣ ਕਰਨਾ ਸ਼ਾਮਲ ਕਰਦੀ ਹੈ, ਨੂੰ ਅਪਣਾਉਣਾ ਤੁਹਾਡੇ ਬਲੱਡ ਸ਼ੂਗਰ ਪੱਧਰਾਂ ਤੇ ਨਿਯੰਤ੍ਰਣ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।.
- ਸਾਲ ਵਿੱਚ ਘੱਟੋ-ਘੱਟ ਦੋ ਵਾਰ A1c ਜਾਂਚ (ਇਕ ਜਾਂਚ ਜੋ ਤਿੰਨ ਮਹੀਨਿਆਂ ਦੀ ਮਿਆਦ ਵਿੱਚ ਤੁਹਾਡੇ ਬਲੱਡ ਸ਼ੂਗਰ ਦੇ ਔਸਤ ਪੱਧਰ ਬਾਰੇ ਜਾਣਕਾਰੀ ਦਿੰਦੀ ਹੈ) ਕਰਾਓ ਤਾਂ ਜੋ ਦਿਖਾਇਆ ਜਾਵੇ ਕਿ ਤੁਹਾਡੇ ਬਲੱਡ ਸ਼ੂਗਰ ਪੱਧਰ ਕਿੰਨੀ ਚੰਗੀ ਤਰ੍ਹਾਂ ਨਿਯੰਤ੍ਰਿਤ ਹੋ ਰਹੇ ਹਨ।.
- ਤੁਹਾਡੇ ਰੋਜ਼ਾਨਾ ਚੈਕਅਪ ਦੇ ਹਿੱਸੇ ਵਜੋਂ, ਆਪਣੇ ਡਾਕਟਰ ਨੂੰ ਦੋ ਸੌਖੀਆਂ ਜਾਂਚਾਂ ਕਰਨ ਲਈ ਕਹੋ ਤਾਂ ਜੋ ਦੇਖਿਆ ਜਾਵੇ ਕਿ ਤੁਹਾਡੇ ਗੁਰਦੇ ਕਿੰਨੀ ਚੰਗੀ ਤਰ੍ਹਾਂ ਕੰਮ ਕਰ ਰਹੇ ਹਨ। ਇਹਨਾਂ ਵਿੱਚ ਤੁਹਾਡੀ ਗਲੋਮੇਰੂਲਰ ਫਿਲਟ੍ਰੇਸ਼ਨ ਰੇਟ (GFR) ਦੀ ਜਾਂਚ ਕਰਨ ਲਈ ਇਕ ਖੂਨ ਜਾਂਚ ਅਤੇ ਪ੍ਰੋਟੀਨ ਦੀ ਜਾਂਚ ਕਰਨ ਲਈ ਇਕ ਮੂਤਰ ਜਾਂਚ ਸ਼ਾਮਲ ਹੋਵੇਗੀ।.
- ਡਾਇਬੀਟੀਜ਼ ਅਤੇ ਗੁਰਦੇ ਦੇ ਰੋਗ ਬਾਰੇ ਵਧੇਰੀ ਜਾਣਕਾਰੀ ਤੇ ਉਪਲਬਧ ਹੈ। .
ਜੇ ਤੁਹਾਨੂੰ ਵੱਧ ਬਲੱਡ ਪ੍ਰੈਸ਼ਰ ਦੀ ਬੀਮਾਰੀ ਹੈ
- ਵੱਧ ਬਲੱਡ ਪ੍ਰੈਸ਼ਰ ਗੁਰਦੇ ਦੀ ਬੀਮਾਰੀ ਦਾ ਇਕ ਮੁੱਖ ਕਾਰਣ ਹੈ। ਸਮੇਂ ਦੇ ਨਾਲ, ਵੱਧ ਬਲੱਡ ਪ੍ਰੈਸ਼ਰ ਤੁਹਾਡੇ ਗੁਰਦਿਆਂ ਨੂੰ ਫਿਲਟਰ ਕਰਨ ਵਾਲੀ ਨਾਜ਼ੁਕ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਆਪਣੇ ਗੁਰਦਿਆਂ ਨੂੰ ਬਚਾਉਣ ਲਈ, ਆਪਣੇ ਬਲੱਡ ਪ੍ਰੈਸ਼ਰ ਨੂੰ 120/80mm/hg ਤੋਂ ਘੱਟ (130/80mm/hg ਜੇ ਤੁਹਾਨੂੰ ਡਾਇਬੀਟੀਜ਼ ਵੀ ਹੈ) ਰੱਖਣ ਦੀ ਲਕਸ਼ ਬਣਾਓ।.
- ਅਜਿਹੀ ਜੀਵਨ-ਸ਼ੈਲੀ ਜੋ ਨੁਸਖੇ ਮੁਤਾਬਕ ਦਵਾਈਆਂ ਨੂੰ ਲੈਣ, ਨਿਯਮਿਤ ਕਸਰਤ ਅਤੇ ਘੱਟ ਸੋਡੀਅਮ ਵਾਲੇ ਸਿਹਤਮੰਦ ਭੋਜਨ ਖਾਣ ਦੀ ਯੋਜਨਾ ਦਾ ਪਾਲਣ ਕਰਨਾ ਸ਼ਾਮਲ ਕਰਦੀ ਹੈ, ਨੂੰ ਅਪਣਾਉਣਾ ਤੁਹਾਡੇ ਬਲੱਡ ਪ੍ਰੈਸ਼ਰ ਤੇ ਨਿਯੰਤ੍ਰਣ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।.
- ਤੁਹਾਡੇ ਰੋਜ਼ਾਨਾ ਚੈਕਅਪ ਦੇ ਹਿੱਸੇ ਵਜੋਂ, ਆਪਣੇ ਡਾਕਟਰ ਨੂੰ ਦੋ ਸੌਖੀਆਂ ਜਾਂਚਾਂ ਕਰਨ ਲਈ ਕਹੋ ਤਾਂ ਜੋ ਦੇਖਿਆ ਜਾਵੇ ਕਿ ਤੁਹਾਡੇ ਗੁਰਦੇ ਕਿੰਨੀ ਚੰਗੀ ਤਰ੍ਹਾਂ ਕੰਮ ਕਰ ਰਹੇ ਹਨ। ਇਹਨਾਂ ਵਿੱਚ ਤੁਹਾਡੀ ਗਲੋਮੇਰੂਲਰ ਫਿਲਟ੍ਰੇਸ਼ਨ ਰੇਟ (GFR) ਦੀ ਜਾਂਚ ਕਰਨ ਲਈ ਇਕ ਖੂਨ ਜਾਂਚ ਅਤੇ ਪ੍ਰੋਟੀਨ ਦੀ ਜਾਂਚ ਕਰਨ ਲਈ ਇਕ ਮੂਤਰ ਜਾਂਚ ਸ਼ਾਮਲ ਹੋਵੇਗੀ।.
- ਇਸ ਬਾਰੇ ਜਾਣਨ ਲਈ ਕਿ ਆਪਣੇ ਅਹਾਰ ਵਿੱਚ ਸੋਡੀਅਮ ਨੂੰ ਕਿਵੇਂ ਘਟਾਉਣਾ ਹੈ, ਸਾਡੀ ਘੱਟ ਸੋਡੀਅਮ ਫੈਕਟਸ਼ੀਟਦੇਖੋ। low sodium factsheet.
- ਇਹ ਜਾਣਕਾਰੀ ਲੈਣ ਲਈ ਕਿ ਆਪਣੇ ਅਹਾਰ ਵਿੱਚ ਸੋਡੀਅਮ ਨੂੰ ਕਿਵੇਂ ਘਟਾਉਣਾ ਹੈ, ਸਾਡੀ ਘੱਟ ਸੋਡੀਅਮ ਫੈਕਟਸ਼ੀਟ ਦੇਖੋ।.
ਕੀ ਤੁਹਾਨੂੰ ਕਿਸੇ ਕਿਸਮ ਦੀ ਖੂਨ ਵਹਿਣੀ (ਨਾੜੀ ਵਾਲੀ) ਦੀ ਬੀਮਾਰੀ ਹੈ
- ਨਾੜੀ ਦੀ ਬੀਮਾਰੀ ਦਾ ਮੁੱਖ ਕਾਰਣ ਤੁਹਾਡੀਆਂ ਧਮਣੀ ਦੀਆਂ ਅੰਦਰਲੀਆਂ ਪਰਤਾਂ ਦੀ ਜਲੂਣ ਅਤੇ ਇਹਨਾਂ ਦਾ ਸਖਤ ਹੋਣ ਕਾਰਣ ਹੁੰਦੀ ਹੈ। ਜਦੋਂ ਤੁਹਾਡੇ ਗੁਰਦਿਆਂ ਤੱਕ ਜਾਣ ਵਾਲੀਆਂ ਧਮਣੀਆਂ ਖਰਾਬ ਹੋ ਜਾਂਦੀਆਂ ਹਨ ਤਾਂ ਤੁਹਾਡੇ ਗੁਰਦਿਆਂ ਤੱਕ ਖੂਨ ਦਾ ਘੱਟ ਵਹਾਉ ਹੁੰਦਾ ਹੈ ਅਤੇ ਇਹ ਨੁਕਸਾਨ ਦਾ ਕਾਰਣ ਬਣ ਸਕਦਾ ਹੈ।.
- ਆਪਣੇ ਜੋਖਮ ਨੂੰ ਘਟਾਉਣ ਲਈ, ਕਾਫ਼ੀ ਕਸਰਤ ਕਰਕੇ ਅਤੇ ਸਿਹਤਮੰਦ ਭੋਜਨ ਖਾਣ ਦੀ ਯੋਜਨਾ ਬਣਾ ਕੇ ਤੰਦਰੁਸਤ ਭਾਰ ਕਾਇਮ ਕਰੋ। ਸਿਹਤਮੰਦ ਭੋਜਨ ਖਾਣ ਦੀ ਯੋਜਨਾ ਜੋ ਤੁਹਾਡੇ ਲਈ ਸਹੀ ਹੈ, ਬਾਰੇ ਆਪਣੇ ਡਾਕਟਰ ਜਾਂ ਰਜਿਸਟਰਡ ਅਹਾਰ-ਵਿਗਿਆਨੀ ਨਾਲ ਗੱਲ ਕਰੋ।.
- ਤੁਹਾਡੇ ਰੋਜ਼ਾਨਾ ਚੈਕਅਪ ਦੇ ਹਿੱਸੇ ਵਜੋਂ, ਆਪਣੇ ਡਾਕਟਰ ਨੂੰ ਦੋ ਸੌਖੀਆਂ ਜਾਂਚਾਂ ਕਰਨ ਲਈ ਕਹੋ ਤਾਂ ਜੋ ਦੇਖਿਆ ਜਾਵੇ ਕਿ ਤੁਹਾਡੇ ਗੁਰਦੇ ਕਿੰਨੀ ਚੰਗੀ ਤਰ੍ਹਾਂ ਕੰਮ ਕਰ ਰਹੇ ਹਨ। ਇਹਨਾਂ ਵਿੱਚ ਤੁਹਾਡੀ ਗਲੋਮੇਰੂਲਰ ਫਿਲਟ੍ਰੇਸ਼ਨ ਰੇਟ (GFR) ਦੀ ਜਾਂਚ ਕਰਨ ਲਈ ਇਕ ਖੂਨ ਜਾਂਚ ਅਤੇ ਪ੍ਰੋਟੀਨ ਦੀ ਜਾਂਚ ਕਰਨ ਲਈ ਇਕ ਮੂਤਰ ਜਾਂਚ ਸ਼ਾਮਲ ਹੋਵੇਗੀ।.
ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਗੁਰਦੇ ਦੀ ਬੀਮਾਰੀ ਦਾ ਇਤਿਹਾਸ ਹੈ
- ਜੇ ਤੁਹਾਡੀ ਮਾਂ, ਪਿਤਾ, ਭੈਣ, ਜਾਂ ਭਰਾ ਨੂੰ ਗੁਰਦੇ ਦੀ ਬੀਮਾਰੀ ਹੈ ਤਾਂ ਤੁਹਾਨੂੰ ਵੀ ਗੁਰਦੇ ਦੀ ਬੀਮਾਰੀ ਹੋਣ ਦਾ ਵੱਧ ਜੋਖਮ ਹੁੰਦਾ ਹੈ। ਇਸ ਦਾ ਕਾਰਣ ਇਹ ਹੈ ਕਿ ਗੁਰਦੇ ਦੀਆਂ ਕੁਝ ਬੀਮਾਰੀ ਵਿਰਾਸਤ ਤੋਂ ਮਿਲਦੀਆਂ ਹਨ ਅਤੇ ਇਕ ਪੀੜੀ ਤੋਂ ਦੂਜੀ ਪੀੜੀ ਤੱਕ ਜਾਂਦੀਆਂ ਹਨ।.
- ਤੁਹਾਡੇ ਰੋਜ਼ਾਨਾ ਚੈਕਅਪ ਦੇ ਹਿੱਸੇ ਵਜੋਂ, ਆਪਣੇ ਡਾਕਟਰ ਨੂੰ ਦੋ ਸੌਖੀਆਂ ਜਾਂਚਾਂ ਕਰਨ ਲਈ ਕਹੋ ਤਾਂ ਜੋ ਦੇਖਿਆ ਜਾਵੇ ਕਿ ਤੁਹਾਡੇ ਗੁਰਦੇ ਕਿੰਨੀ ਚੰਗੀ ਤਰ੍ਹਾਂ ਕੰਮ ਕਰ ਰਹੇ ਹਨ। ਇਹਨਾਂ ਵਿੱਚ ਤੁਹਾਡੀ ਗਲੋਮੇਰੂਲਰ ਫਿਲਟ੍ਰੇਸ਼ਨ ਰੇਟ (GFR) ਦੀ ਜਾਂਚ ਕਰਨ ਲਈ ਇਕ ਖੂਨ ਜਾਂਚ ਅਤੇ ਪ੍ਰੋਟੀਨ ਦੀ ਜਾਂਚ ਕਰਨ ਲਈ ਇਕ ਮੂਤਰ ਜਾਂਚ ਸ਼ਾਮਲ ਹੋਵੇਗੀ।.
- ਇੱਥੇ ਪੋਲੀਸਿਸਟਿਕ ਕਿਡਨੀ ਡੀਸੀਜ਼ ਬਾਰੇ ਵਧੇਰੀ ਜਾਣਕਾਰੀ ਉਪਲਬਧ ਹੈ।.
ਜੇ ਤੁਸੀਂ ਆਦਿ-ਵਾਸੀ, ਏਸ਼ਿਆਈ, ਦੱਖਣ-ਏਸ਼ਿਆਈ, ਅਫਰੀਕੀ-ਕੈਰੇਬਿਆਈ, ਜਾਂ ਹਿਸਪੈਨਿਕ ਜਾਤ ਦੇ ਹੋ
- ਕੁਝ ਨਸਲੀ ਸਮੂਹਾਂ ਵਿੱਚ ਡਾਇਬੀਟੀਜ਼, ਵੱਧ ਬਲੱਡ ਪ੍ਰੈਸ਼ਰ ਅਤੇ ਗੁਰਦੇ ਦੀ ਬੀਮਾਰੀ ਵਿਕਸਿਤ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।.
- ਆਪਣੇ ਜੋਖਮ ਨੂੰ ਘਟਾਉਣ ਲਈ, ਕਾਫ਼ੀ ਕਸਰਤ ਕਰਕੇ ਅਤੇ ਸਿਹਤਮੰਦ ਭੋਜਨ ਖਾਣ ਦੀ ਯੋਜਨਾ ਬਣਾ ਕੇ ਤੰਦਰੁਸਤ ਭਾਰ ਕਾਇਮ ਕਰੋ। ਡਾਇਬੀਟੀਜ਼ ਅਤੇ ਵੱਧ ਬਲੱਡ ਪ੍ਰੈਸ਼ਰ ਲਈ ਜਾਂਚ ਕਰਵਾਉਣ ਬਾਰੇ ਆਪਣੇ ਡਾਕਟਰ ਨਾਲ ਗੱਲ ਕਰੋ।.
- ਤੁਹਾਡੇ ਰੋਜ਼ਾਨਾ ਚੈਕਅਪ ਦੇ ਹਿੱਸੇ ਵਜੋਂ, ਆਪਣੇ ਡਾਕਟਰ ਨੂੰ ਦੋ ਸੌਖੀਆਂ ਜਾਂਚਾਂ ਕਰਨ ਲਈ ਕਹੋ ਤਾਂ ਜੋ ਦੇਖਿਆ ਜਾਵੇ ਕਿ ਤੁਹਾਡੇ ਗੁਰਦੇ ਕਿੰਨੀ ਚੰਗੀ ਤਰ੍ਹਾਂ ਕੰਮ ਕਰ ਰਹੇ ਹਨ। ਇਹਨਾਂ ਵਿੱਚ ਤੁਹਾਡੀ ਗਲੋਮੇਰੂਲਰ ਫਿਲਟ੍ਰੇਸ਼ਨ ਰੇਟ (GFR) ਦੀ ਜਾਂਚ ਕਰਨ ਲਈ ਇਕ ਖੂਨ ਜਾਂਚ ਅਤੇ ਪ੍ਰੋਟੀਨ ਦੀ ਜਾਂਚ ਕਰਨ ਲਈ ਇਕ ਮੂਤਰ ਜਾਂਚ ਸ਼ਾਮਲ ਹੋਵੇਗੀ।.
ਜੇ ਤੁਸੀਂ ਸਿਗਰਟ ਪੀਂਦੇ ਹੋ
- ਸਿਗਰਟ ਪੀਣ ਨਾਲ ਤੁਹਾਡੇ ਗੁਰਦਿਆਂ ਦੀ ਸਿਹਤ ਪ੍ਰਭਾਵਿਤ ਹੋ ਸਕਦੀ ਹੈ ਅਤੇ ਇਹਨਾਂ ਨੂੰ ਸਹੀ ਤਰੀਕੇ ਵਿੱਚ ਕੰਮ ਕਰਨ ਤੋਂ ਰੋਕ ਸਕਦੀ ਹੈ।.
- ਜੇ ਤੁਸੀਂ ਸਿਗਰਟ ਛੱਡ ਦਿੰਦੇ ਹੋ ਤਾਂ ਇਹ ਤੁਹਾਡੇ ਗੁਰਦਿਆਂ ਦੇ ਨੁਕਸਾਨ ਨੂੰ ਰੋਕ ਸਕਦਾ ਹੈ ਜਾਂ ਕੀਤੇ ਗਏ ਨੁਕਸਾਨ ਨੂੰ ਵਾਪਲ ਕਰ ਸਕਦਾ ਹੈ।.
- ਛੱਡਣਾ ਔਖਾ ਹੋ ਸਕਦਾ ਹੈ ਪਰ ਸਿਗਰਟ ਪੀਣਾ ਛੱਡਣ ਵਿੱਚ ਤੁਹਾਡੀ ਮਦਦ ਕਰਨ ਲਈ ਬਹੁਤ ਸਾਰੇ ਸਮਰਥਨ ਹਨ। ਦਵਾਈ, ਸਰੋਤਾਂ ਅਤੇ ਸਮਰਥਨ ਜੋ ਸ਼ਾਇਦ ਤੁਹਾਡੇ ਲਈ ਕੰਮ ਕਰੇ, ਬਾਰੇ ਆਪਣੇ ਡਾਕਟਰ ਜਾਂ ਦਵਾਫਰੋਸ਼ ਨਾਲ ਗੱਲ ਕਰੋ।.
ਜੇ ਤੁਹਾਡਾ ਭਾਰ ਲੋੜ ਤੋਂ ਵੱਧ ਹੈ ਜਾਂ ਤੁਸੀਂ ਮੋਟੇ ਹੋ
- ਜੇ ਤੁਹਾਡਾ ਭਾਰ ਲੋੜ ਤੋਂ ਵੱਧ ਹੈ ਜਾਂ ਤੁਸੀਂ ਮੋਟੇ ਹੋ ਤਾਂ ਤੁਹਾਨੂੰ ਗੁਰਦੇ ਦੀ ਬੀਮਾਰੀ ਦਾ ਕਾਰਣ ਬਣਨ ਵਾਲੀਆਂ ਵੱਧ ਬਲੱਡ ਪ੍ਰੈਸ਼ਰ ਅਤੇ ਡਾਇਬੀਟੀਜ਼ ਜਿਹੀਆਂ ਚਿਕਿਤਸਾ-ਸਬੰਧੀ ਬੀਮਾਰੀਆਂ ਵਿਕਸਿਤ ਹੋਣ ਦੀ ਵੱਧ ਸੰਭਾਵਨਾ ਹੁੰਦੀ ਹੈ।.
- ਡਾਇਬੀਟੀਜ਼ ਅਤੇ ਵੱਧ ਬਲੱਡ ਪ੍ਰੈਸ਼ਰ ਲਈ ਜਾਂਚ ਕਰਵਾਉਣ ਬਾਰੇ ਆਪਣੇ ਡਾਕਟਰ ਨਾਲ ਗੱਲ ਕਰੋ।.
- ਆਪਣੇ ਜੋਖਮ ਨੂੰ ਘਟਾਉਣ ਲਈ, ਕਾਫ਼ੀ ਕਸਰਤ ਕਰਕੇ ਅਤੇ ਸਿਹਤਮੰਦ ਭੋਜਨ ਖਾਣ ਦੀ ਯੋਜਨਾ ਬਣਾ ਕੇ ਤੰਦਰੁਸਤ ਭਾਰ ਕਾਇਮ ਕਰੋ। ਸਿਹਤਮੰਦ ਭੋਜਨ ਖਾਣ ਦੀ ਯੋਜਨਾ ਜੋ ਤੁਹਾਡੇ ਲਈ ਸਹੀ ਹੈ, ਬਾਰੇ ਆਪਣੇ ਡਾਕਟਰ ਜਾਂ ਰਜਿਸਟਰਡ ਅਹਾਰ-ਵਿਗਿਆਨੀ ਨਾਲ ਗੱਲ ਕਰੋ। .
ਜੇ ਤੁਸੀਂ ਆਈਬਿਉਪ੍ਰੋਫੇਨ ਜਿਹੀਆਂ ਸਿੱਧਾ ਕਾਊਂਟਰ ਤੇ ਖਰੀਦੀਆਂ ਦਵਾਈਆਂ ਨਿਯਮਿਤ ਤੌਰ ਤੇ ਲੈਂਦੇ ਹੋ ਅਤੇ/ਜਾਂ ਸਮੇਂ ਦੀ ਲੰਮੀ ਮਿਆਦ ਵਿੱਚ ਇਹਨਾਂ ਨੂੰ ਅਕਸਰ ਲੈਂਦੇ ਹੋ
- ਆਈਬਿਉਪ੍ਰੋਫੇਨ ਅਤੇ ਨੇਪਰੋਕਸੇਨ ਜਿਹੀਆਂ NSAIDs (ਨੋਨ-ਸਟੀਰੋਏਡਲ ਏਂਟੀ-ਇਨਫਲਾਮੇਟ੍ਰੀ ਡ੍ਰਗਜ਼) ਦਵਾਈਆਂ ਨੂੰ ਨਿਯਮਿਤ ਤੌਰ ਤੇ ਅਤੇ/ਜਾਂ ਸਮੇਂ ਦੀ ਵਧੀ ਮਿਆਦ ਲਈ ਲੈਣ ਕਾਰਣ ਗੁਰਦੇ ਦਾ ਨੁਕਸਾਨ ਹੋ ਸਕਦਾ ਹੈ।.
- ਜੇ ਤੁਸੀਂ ਗਠੀਆ ਜਾਂ ਪਿੱਠ ਦਰਦ ਜਿਹੀ ਦਰਦ ਲਈ ਨਿਯਮਿਤ ਤੌਰ ਤੇ ਇਹਨਾਂ ਦਵਾਈਆਂ ਦੀ ਵਰਤੋਂ ਕਰਦੇ ਹੋ ਤਾਂ ਇਹ ਪਤਾ ਲਗਾਉਣ ਲਈ ਆਪਣੇ ਡਾਕਟਰ ਜਾਂ ਆਪਣੇ ਦਵਾਫਰੋਸ਼ ਨਾਲ ਗੱਲ ਕਰੋ ਕਿ ਇਹਨਾਂ ਨੂੰ ਲੈਣਾ ਤੁਹਾਡੇ ਲਈ ਸੁਰੱਖਿਅਤ ਹੈ ਜਾਂ ਨਹੀਂ।.
ਜੇ ਤੁਹਾਡੀ ਮੂਤਰ ਜਾਂਚ ਕਦੇ ਵੀ ਖੂਨ ਜਾਂ ਪ੍ਰੋਟੀਨ ਲਈ ਸਕਾਰਾਤਮਕ ਆਈ ਸੀ
- ਜਦੋਂ ਤੁਹਾਡੇ ਗੁਰਦੇ ਸਹੀ ਤਰ੍ਹਾਂ ਕੰਮ ਕਰ ਰਹੇ ਹਨ, ਤਾਂ ਖੂਨ ਵਿਚਲੇ ਬੇਕਾਰ ਪਦਾਰਥ ਮੂਤਰ ਦੁਆਰਾ ਬਾਹਰ ਫਿਲਟਰ ਹੋ ਜਾਂਦੇ ਹਨ। ਜੇ ਤੁਹਾਡੇ ਗੁਰਦਿਆਂ ਵਿੱਚਲੇ ਫਿਲਟਰਾਂ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਅੰਤ ਵਿੱਚ ਤੁਹਾਡੇ ਖੂਨ ਵਿੱਚੋਂ ਪ੍ਰੋਟੀਨ ਮੂਤਰ ਰਾਹੀਂ ਬਾਹਰ ਨਿਕਲ ਸਕਦੇ ਹਨ। .
- ਮੂਤਰ ਵਿੱਚ ਪ੍ਰੋਟੀਨ ਦੀ ਅਸਧਾਰਨ ਤੌਰ ਤੇ ਵੱਧ ਮਾਤਰਾ (ਪ੍ਰੋਟੀਨਿਉਰੀਆ) ਇਹ ਇਸ਼ਾਰਾ ਕਰ ਸਕਦੀ ਹੈ ਕਿ ਤੁਹਾਡੇ ਗੁਰਦਿਆਂ ਵਿੱਚ ਕੋਈ ਪਰੇਸ਼ਾਨੀ ਹੈ। .
- ਜੇ ਤੁਹਾਨੂੰ ਪ੍ਰੋਟੀਨਿਉਰੀਆ ਹੈ ਤਾਂ ਆਪਣੇ ਡਾਕਟਰ ਨਾਲ ਇਕ ਜਾਂਚ ਕਰਾਉਣ ਬਾਰੇ ਗੱਲ ਕਰੋ ਤਾਂ ਜੋ ਦੇਖਿਆ ਜਾਵੇ ਕਿ ਤੁਹਾਡੇ ਗੁਰਦੇ ਕਿਨੀੰ ਚੰਗੀ ਤਰ੍ਹਾਂ ਕੰਮ ਕਰ ਰਹੇ ਹਨ।.
ਜੇ ਤੁਹਾਡੇ ਗੁਰਦੇ ਵਿੱਚ ਇਕ ਤੋਂ ਵੱਧ ਪੱਥਰੀਆਂ ਹਨ, ਇਕ ਤੋਂ ਵੱਧ ਮੂਤਰ ਸੰਕ੍ਰਮਣ ਹੁੰਦੇ ਹਨ, ਵਧੀ ਹੋਈ ਪ੍ਰੋਸਟੇਟ ਗ੍ਰੰਥੀ ਹੈ, ਪ੍ਰੋਸਟੇਟ ਗ੍ਰੰਥੀ ਦਾ ਕੈਂਸਰ ਹੈ, ਅਤੇ/ਜਾਂ ਬਲੈਡਰ ਦਾ ਕੈਂਸਰ ਹੈ
- ਜੇ ਤੁਹਾਡੀ ਮੂਤਰ ਪ੍ਰਣਾਲੀ ਵਿੱਚ ਕੋਈ ਸਮੱਸਿਆਵਾਂ ਹੋਈਆਂ ਹਨ ਜਿਵੇਂ ਕਿ ਗੁਰਦੇ ਵਿੱਚ ਵਾਰ-ਵਾਰ ਪੱਥਰੀਆਂ, ਮੂਤਰ ਦੇ ਵਾਰ-ਵਾਰ ਸੰਕ੍ਰਮਣ ਜਾਂ ਕੈਂਸਰ, ਤਾਂ ਤੁਸੀਂ ਆਪਣੇ ਗੁਰਦਿਆਂ ਉੱਤੇ ਵਾਧੂ ਜ਼ੋਰ ਪਾਇਆ ਹੋ ਸਕਦਾ ਹੈ। .
- ਤੁਹਾਡੇ ਰੋਜ਼ਾਨਾ ਚੈਕਅਪ ਦੇ ਹਿੱਸੇ ਵਜੋਂ, ਆਪਣੇ ਡਾਕਟਰ ਨੂੰ ਦੋ ਸੌਖੀਆਂ ਜਾਂਚਾਂ ਕਰਨ ਲਈ ਕਹੋ ਤਾਂ ਜੋ ਦੇਖਿਆ ਜਾਵੇ ਕਿ ਤੁਹਾਡੇ ਗੁਰਦੇ ਕਿੰਨੀ ਚੰਗੀ ਤਰ੍ਹਾਂ ਕੰਮ ਕਰ ਰਹੇ ਹਨ। ਇਹਨਾਂ ਵਿੱਚ ਤੁਹਾਡੀ ਗਲੋਮੇਰੂਲਰ ਫਿਲਟ੍ਰੇਸ਼ਨ ਰੇਟ (GFR) ਦੀ ਜਾਂਚ ਕਰਨ ਲਈ ਇਕ ਖੂਨ ਜਾਂਚ ਅਤੇ ਪ੍ਰੋਟੀਨ ਦੀ ਜਾਂਚ ਕਰਨ ਲਈ ਇਕ ਮੂਤਰ ਜਾਂਚ ਸ਼ਾਮਲ ਹੋਵੇਗੀ।.
- ਗੁਰਦੇ ਦੀਆਂ ਪੱਥਰੀਆਂ ਦੇ ਵਾਰ-ਵਾਰ ਹੋਣ ਨੂੰ ਰੋਕਣਬਾਰੇ.